11 ਸਤੰਬਰ ਨੂੰ ਸੂਰਜਕੁੰਡ ਵਿੱਚ ਹੋਵੇਗੀ ਉੱਤਰੀ ਖੇਤਰੀ ਪਰਿਸ਼ਦ ਦੀ ਮੀਟਿੰਗ
ਮੁੱਖ ਸਕੱਤਰ ਨੇ ਕੀਤੀ ਤਿਆਰੀਆਂ ਦੀ ਸਮੀਖਿਆ
ਚੰਡੀਗਡ੍ਹ ( ਜਸਟਿਸ ਨਿਊਜ਼ )
ਉੱਤਰੀ ਖੇਤਰੀ ਪਰਿਸ਼ਦ ਦੀ 32ਵੀਂ ਮੀਟਿੰਗ 11 ਸਤੰਬਰ ਨੂੰ ਫਰੀਦਾਬਾਦ ਦੇ ਸੂਰਜਕੁੰਡ ਵਿੱਚ ਹੋਵੇਗੀ। ਮੀਟਿੰਗ ਦੀ ਅਗਵਾਈ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਕਰਣਗੇ। ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਦੀ ਅਗਵਾਈ ਹੇਠ ਅੱਜ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਇਸ ਮੀਟਿੰਗ ਦੀ ਤਿਆਰੀਆਂ ਨੂੰ ਲੈ ਕੇ ਸਮੀਖਿਆ ਮੀਟਿੰਗ ਕੀਤੀ ਗਈ।
ਸ੍ਰੀ ਰਸਤੋਗੀ ਨੈ ਦਸਿਆ ਕਿ ਮੀਟਿੰਗ ਵਿੱਚ ਅੱਠ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ, ਉੱਪ ਰਾਜਪਾਲ ਅਤੇ ਮੁੱਖ ਸਕੱਤਰ ਸ਼ਿਰਕਤ ਕਰਣਗੇ। ਇਸ ਵਿੱਚ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਰਾਜਸਤਾਨ ਦੇ ਨਾਲ-ਨਾਲ ਕੇਂਦਰ ਸ਼ਾਸਿਤ ਸੂਬੇ ਚੰਡੀਗੜ੍ਹ, ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ, ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਸ਼ਾਮਿਲ ਹਨ।
ਮੀਟਿੰਗ ਬਾਅਦ ਡਿਵੀਜਨਲ ਕਮਿਸ਼ਨਰ ਸ੍ਰੀ ਸੰਜੈ ਜੂਨ ਨੇ ਸੁਰੱਖਿਆ, ਆਵਾਜਾਈ ਪ੍ਰਬੰਧਨ, ਪਾਰਕਿੰਗ, ਆਵਾਸ ਟ੍ਰਾਂਸਪੋਰਟ, ਮੈਡੀਕਲ ਸਹੂਲਤਾਂ ਅਤੇ ਐਮਰਜੈਂਸੀ ਸੇਵਾਵਾਂ ਦੀ ਸਮੀਖਿਆ ਕਰਦੇ ਹੋਏ, ਅਧਿਕਾਰੀਆਂ ਨੂੰ ਸਾਰੀ ਤਿਆਰੀਆਂ ਸਮੇਂਬੱਧ ਢੰਗ ਨਾਲ ਪੂਰੀਆ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਮਹਤੱਵ ਨੂੰ ਇਸ ਮੀਟਿੰਗ ਦੀ ਤਿਆਰੀਆਂ ਵਿੱਚ ਕਿਸੇ ਵੀ ਤਰ੍ਹਾ ਦੀ ਕਮੀ ਨਹੀਂ ਰਹਿਣੀ ਚਾਹੀਦੀ ਹੈ।
ਪੰਡਿਤ ਦੀਲ ਦਿਆਲ ਉਪਾਧਿਆਏ ਦੀ ਜੈਯੰਤੀ ‘ਤੇ 25 ਦਸੰਬਰ ਤੋਂ ਦੀਨ ਦਿਆਲ ਲਾਡੋ ਲਛਮੀ ਯੋਜਨਾ ਦਾ ਹੋਵੇਗਾ ਸ਼ੁਭਾਰੰਭ
ਯੋਗ ਮਹਿਲਾਵਾਂ ਨੂੰ ਹਰ ਮਹੀਨੇ ਮਿਲੇਗੀ 2100 ਰੁਪਏ ਦੀ ਵਿਤੀ ਸਹਾਇਤਾ
ਚੰਡੀਗੜ੍ਹ ( ਜਸਟਿਸ ਨਿਊਜ਼ )
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਵਿੱਚ ਅੱਜ ਇੱਥੇ ਹੋਈ ਕੈਬੀਨੇਟ ਦੀ ਮੀਟਿੰਗ ਵਿੱਚ ਹਰਿਆਣਾ ਸਰਕਾਰ ਨੇ ਆਪਣੇ ਸੰਕਲਪ ਪੱਤਰ ਦੇ ਇੱਕ ਹੋਰ ਵਾਅਦੇ ਨੂੰ ਪੂਰਾ ਕਰਦੇ ਹੋਏ ਮਹਿਲਾਵਾਂ ਦੇ ਸਮਾਜਿਕ ਸੁਰੱਖਿਆ ਅਤੇ ਸਨਮਾਨ ਲਈ ਦੀਨ ਦਿਆਲ ਲਾਡੋ ਲਛਮੀ ਯੋਜਨਾ ਨੂੰ ਲਾਗੂ ਕਰਨ ਦਾ ਫੈਸਲਾ ਲਿਆ ਹੈ। ਪੰਡਿਤ ਦੀਨ ਦਿਆਲ ਉਪਾਧਿਆਏ ਦੀ ਆਗਾਮੀ ਜੈਯੰਤੀ 25 ਸਤੰਬਰ 2025 ਨਾਲ ਇਸ ਯੋਜਨਾ ਦਾ ਸ਼ੁਭਾਰੰਭ ਹੋਵੇਗਾ। ਇਸ ਯੋਜਨਾ ਤਹਿਤ ਯੋਗ ਮਹਿਲਾਵਾਂ ਨੂੰ ਹਰ ਮਹੀਨੇ 2100 ਰੁਪਏ ਦੀ ਵਿਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਯੋਜਨਾ ਤਹਿਤ 25 ਸਤੰਬਰ 2025 ਨੂੰ 23 ਸਾਲ ਜਾਂ ਉਸ ਤੋਂ ਵੱਧ ਉਮਰ ਦੀ ਸਾਰੀ ਮਹਿਲਾਵਾਂ ਨੂੰ ਲਾਭ ਮਿਲੇਗਾ। ਯੋਜਨਾ ਤਹਿਤ ਪਹਿਲੇ ਪੜਾਅ ਵਿੱਚ ਉਨ੍ਹਾਂ ਪਰਿਵਾਰਾਂ ਵਿੱਚ ਸ਼ਾਮਲ ਕੀਤਾ ਗਿਆ ਹੈ ਜਿਸ ਦੀ ਸਾਲਾਨਾਂ ਆਮਦਣ 1 ਲੱਖ ਰੁਪਏ ਤੋਂ ਘੱਟ ਹੈ। ਆਉਣ ਵਾਲੇ ਸਮੇ ਵਿੱਚ ਲੜੀਬੱਧ ਢੰਗ ਨਾਲ ਹੋਰ ਆਮਦਣ ਗਰੁਪਾਂ ਨੂੰ ਵੀ ਇਸ ਯੋਜਨਾ ਵਿੱਚ ਸ਼ਾਮਲ ਕੀਤਾ ਜਾਵੇਗਾ।
ਯੋਜਨਾ ਦਾ ਲਾਭ ਦੇਣ ਲਈ ਅਵਿਵਾਹਿਤ ਆਵੇਦਿਕਾ ਦਾ ਜਾਂ ਵਿਵਾਹਿਤ ਆਵੇਦਿਕਾ ਦੇ ਪਤੀ ਦਾ ਹਰਿਆਣਾ ਵਿੱਚ ਪਿਛਲੇ 15 ਸਾਲ ਤੋਂ ਨਿਵਾਸੀ ਹੋਣਾ ਜਰੂਰੀ ਹੋਵੇਗਾ। ਯੋਜਨਾ ਤਹਿਤ ਇੱਕ ਪਰਿਵਾਰਾਂ ਵਿੱਚ ਮਹਿਲਾਵਾਂ ਦੀ ਗਿਣਤੀ ‘ਤੇ ਕੋਈ ਰੋਕ ਨਹੀਂ ਹੋਵੇਗਾ। ਜੇਕਰ ਇੱਕ ਪਰਿਵਾਰ ਵਿੱਚ 3 ਯੋਗ ਮਹਿਲਾਵਾਂ ਹਨ ਤਾਂ ਉਨ੍ਹਾਂ ਤਿਨਾਂ ਮਹਿਲਾਵਾਂ ਨੂੰ ਲਾਭ ਮਿਲੇਗਾ। ਸਰਕਾਰ ਵੱਲੋਂ ਪਹਿਲਾਂ ਤੋਂ ਚਲਾਈ ਜਾ ਰਹੀ ਅਜਿਹੀ 9 ਯੋਜਨਾਵਾਂ-ਬੁਢਾਪਾ ਅਵਸਥਾ ਸਨਮਾਨ ਭੱਤਾ ਯੋਜਨਾ, ਵਿਧਵਾ ਅਤੇ ਨਿਰਾਸ਼ਰਿਤ ਮਹਿਲਾਵਾਂ ਨੂੰ ਵਿਤੀ ਸਹਾਇਤਾ, ਹਰਿਆਣਾ ਦਿਵਯਾਂਗ ਪੇਂਸ਼ਨ ਯੋਜਨਾ, ਲਾਡਵੀ ਸਮਾਜਿਕ ਸੁਰੱਖਿਆ ਭੱਤਾ, ਕਸ਼ਮੀਰੀ ਵਿਸਥਾਪਿਤ ਪਰਿਵਾਰਾਂ ਨੂੰ ਵਿਤੀ ਸਹਾਇਤਾ, ਬੌਨੇ ਲਈ ਭੱਤਾ ਯੋਜਨਾ, ਏਸਿਡ ਅਟੈਕ ਪੀੜਤ ਮਹਿਲਾ ਅਤ ਕੁੜੀਆਂ ਲਈ ਵਿਤੀ ਸਹਾਇਤਾ, ਵਿਧਵਾ ਅਤੇ ਅਵਿਵਾਹਿਤ ਮਹਿਲਾਵਾਂ ਲਈ ਵਿਤੀ ਸਹਾਇਤਾ, ਪਦਮ ਪੁਰਸਕਾਰ ਸਨਮਾਨਿਤ ਲਈ ਹਰਿਆਣਾ ਗੌਰਵ ਸਨਮਾਨ ਸਹਾਇਤਾ ਜਿਨ੍ਹਾਂ ਵਿੱਚ ਆਵੇਦਿਕਾਵਾਂ ਨੂੰ ਪਹਿਲਾਂ ਤੋਂ ਹੀ ਵੱਧ ਰਕਮ ਦੀ ਪੇਂਸ਼ਨ ਦਾ ਲਾਭ ਮਿਲ ਰਿਹਾ ਹੈ, ਉਨ੍ਹਾਂ ਨੂੰ ਦੀਨ ਦਿਆਲ ਲਾਡੋ ਲਛਮੀ ਯੋਜਾ ਦਾ ਲਾਭ ਨਹੀਂ ਮਿਲੇਗਾ।
ਕੈਬੀਨੇਟ ਵਿੱਚ ਫੈਸਲਾ ਲਿਆ ਗਿਆ ਕਿ ਸਟੇਜ 3 ਅਤੇ 4 ਕੈਂਸਰ ਪੀੜਤ ਮਰੀਜਾਂ, ਸੂਚੀਬੱਧ 54 ਦੁਰਲਬ ਬੀਮਾਰੀਆਂ ਅਤੇ ਹੀਮੋਫਿਲਿਆ, ਥੈਲੇਸਿਮਿਆ ਅਤੇ ਸਿਕਲ ਸੇਲ ਨਾਲ ਪੀੜਤ ਜਿਨ ਆਵੇਦਿਕਾਵਾਂ ਨੂੰ ਪੇਂਸ਼ਨ ਦਾ ਲਾਭ ਮਿਲ ਰਿਹਾ ਹੈ। ਉਨ੍ਹਾਂ ਨੇ ਦੀਨ ਦਿਆਲ ਲਾਡੋ ਲਛਮੀ ਯੋਜਨਾ ਦਾ ਵਧੀਕ ਲਾਭ ਵੀ ਮਿਲੇਗਾ। ਜਿਸ ਦਿਨ ਕੋਈ ਅਵਿਵਾਹਿਤ ਲਾਭਾਰਥੀ 45 ਸਾਲ ਦੀ ਉਮਰ ਪੂਰੀ ਕਰੇਗੀ ਉਸ ਦਿਨ ਉਹ ਆਟੋਮੈਟਿਕ ਵਿਧਵਾ ਅਤੇ ਨਿਰਾਸ਼ਰਿਤ ਮਹਿਲਾਵਾਂ ਨੂੰ ਵਿਤੀ ਸਹਾਇਤਾ ਯੋਜਨਾ ਲਈ ਯੋਗ ਹੋਣ ਜਾਣਗੀਆਂ। ਇਸੇ ਤਰ੍ਹਾਂ ਲਾਭਾਰਥੀ ਮਹਿਲਾ ਜਿਵੇ ਹੀ 60 ਸਾਲ ਉਮਰ ਦੀ ਹੋਵੇਗੀ, ਉਹ ਆਟੋਮੈਟਿਕ ਬੁਢਾਪਾ ਸਨਮਾਨ ਭੱਤਾ ਪੇਂਸ਼ਨ ਯੋਜਨਾ ਲਈ ਯੋਗ ਹੋ ਜਾਣਗੀਆਂ। ਇਸ ਯੋਜਨਾ ਦੇ ਪਹਿਲੇ ਪੜਾਅ ਵਿੱਚ ਲਗਭਗ 20 ਲੱਖ ਮਹਿਲਾਵਾਂ ਨੂੰ ਲਾਭ ਮਿਲੇਗਾ।
ਆਗਾਮੀ ਦਿਨਾਂ ਵਿੱਚ ਯੋਜਨਾ ਦੀ ਗਜਟ ਨੋਟਿਫਿਕੇਸ਼ਨ ਕਰਨ ਦੇ ਨਾਲ ਨਾਲ ਇੱਕ ਐਪ ਵੀ ਲਾਂਚ ਕੀਤਾ ਜਾਵੇਗਾ ਜਿਸ ‘ਤੇ ਯੋਗ ਮਹਿਲਾ ਆਪਣਾ ਰਜਿਸਟ੍ਰੇਸ਼ਨ ਕਰੇਗੀ। ਹਰ ਸੰਭਾਵਿਤ ਯੋਗ ਮਹਿਲਾ ਨੂੰ ਐਸਐਮਐਸ ਵੀ ਜਾਵੇਗਾ ਕਿ ਇਸ ਯੋਜਨਾ ਲਈ ਆਪ ਯੋਗ ਹਨ ਐਪ ‘ਤੇ ਰਜਿਸਟੇ੍ਰਸ਼ਨ ਕਰਨ। ਸਾਰੀ ਯੋਗ ਮਹਿਲਾਵਾਂ ਦੀ ਲਿਸਟ ਸਾਰੀ ਪੰਚਾਇਤ ਅਤੇ ਵਾਰਡਾਂ ਵਿੱਚ ਪ੍ਰਕਾਸ਼ਿਤ ਕੀਤੀ ਜਾਵੇਗੀ। ਸਾਰੇ ਗ੍ਰਾਮ ਸਭਾਵਾਂ ਅਤੇ ਵਾਰਡ ਸਭਾਵਾਂ ਨੂੰ ਲਿਸਟ ‘ਤੇ ਕੋਈ ਵੀ ਆਪਤੀ ਦਰਜ ਕਰਨ ਦਾ ਅਧਿਕਾਰ ਹੋਵੇਗਾ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਗਾਰੰਟੀ ਪੂਰੇ ਦੇਸ਼ ਵਿੱਚ ਸਾਬਤ, ਕਾਂਗਰਸ ਦੀ ਗਾਰੰਟੀ ਚਾਈਨੀਜ਼ ਸਮਾਨ ਵਰਗੀ
ਚੰਡੀਗਡ੍ਹ ( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਦੀ ਭੈਣਾਂ ਨੂੰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਭਰੋਸਾ ਨਹੀਂ ਰਿਹਾ ਅਤੇ ਉੱਥੇ ਦੀ ਜਨਤਾ ਭਲਾਈਕਾਰੀ ਯੋਜਨਾਵਾਂ ਦੇ ਲਈ ਹਰਿਆਣਾ ਦੇ ਵੱਲ ਉਮੀਦ ਨਾਲ ਦੇਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾ ਪਹਿਲਾਂ ਕਾਂਗਰਸ ਪਾਰਟੀ ਨੇ ਪੰਜਾਬ ਨੂੰ ਖੋਖਲਾ ਕੀਤਾ, ਉਸੀ ਰਾਹ ‘ਤੇ ਹੁਣ ਆਮ ਆਦਮੀ ਪਾਰਟੀ ਵੀ ਚੱਲ ਰਹੀ ਹੈ ਅਤੇ ਚੋਣਾਂ ਵਿੱਚ ਮਹਿਲਾਵਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਹੀਂ ਕਰ ਰਹੀ।
ਮੁੱਖ ਮੰਤਰੀ ਅੱਜ ਕੈਬੀਨੇਟ ਦੀ ਮੀਟਿੰਗ ਵਿੱਚ ਦੀਨਦਿਆਲ ਲਾਡੋ ਲੱਛਮੀ ਯੋਜਨਾ ਲਾਗੂ ਕਰਨ ਦੇ ਫੈਸਲੇ ਬਾਅਦ ਪੱਤਰਕਾਰਾਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਯੋਜਨਾ ਤਹਿਤ ਸਾਰੀ ਯੋਗ ਮਹਿਲਾਵਾਂ ਨੂੰ ਪ੍ਰਤੀ ਮਹੀਨਾ 2100 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਸੰਕਲਪ ਪੱਤਰ ਦੇ ਇੱਕ ਹੋਰ ਵਾਅਦੇ ਨੂੰ ਪੁਰਾ ਕਰਨ ਦਾ ਕੰਮ ਕੀਤਾ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ ਹੁਣ ਮਨ ਬਣਾ ਲਿਆ ਹੈ ਅਤੇ ਇਹ ਚੰਗੀ ਤਰ੍ਹਾ ਸਮਝ ਚੁੱਕੀ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਹੀ ਅਜਿਹੇ ਨੇਤਾ ਹਨ ਜਿਨ੍ਹਾਂ ਦੀ ਅਗਵਾਈ ਹੇਠ ਪੂਰੇ ਦੇਸ਼ ਵਿੱਚ ਜਨਭਲਾਈ ਦੇ ਇਤਿਹਾਸਕ ਕੰਮ ਹੋ ਰਹੇ ਹਨ। ਇਸ ਦੇ ਵਿਪਰੀਤ, ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇੱਛਾਸ਼ਕਤੀ, ਨੀਅਤ ਅਤੇ ਨੀਤੀ, ਤਿੰਨੋਂ ਹੀ ਪੱਧਰ ‘ਤੇ ਅਸਫਲ ਸਾਬਤ ਹੋਈਆਂ ਹਨ।
ਹਰਿਆਣਾ ਸਰਕਾਰ ਬਿਨ੍ਹਾ ਚੋਣ ਦੇ ਨਿਭਾ ਰਹੀ ਵਾਅਦੇ, ਪੰਜਾਬ ਵਿੱਚ ਚੋਣ ਕਰੀਬ ਫਿਰ ਵੀ ਅਧੂਰੇ ਹਨ ਵਾਅਦੇ
ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਹਰਿਆਣਾ ਸਰਕਾਰ ਆਪਣੇ ਸੰਕਲਪ ਪੱਤਰ ਦੇ ਹਰੇਕ ਵਾਅਦੇ ਨੂੰ ਪੂਰਾ ਕਰਨ ਲਈ ਦ੍ਰਿੜ ਸੰਕਲਪਿਤ ਹੈ। ਉਨ੍ਹਾਂ ਨੇ ਕਾਂਗਰਸ ‘ਤੇ ਤਿੱਖਾ ਵਾਰ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਐਲਾਨ ਪੱਤਰ ਲਿਆ ਕੇ ਚੋਣਾਂ ਵਿੱਚ ਜਨਤਾ ਨੂੰ ਗੁਮਰਾਹ ਕਰਦੀ ਹੈ, ਪਰ ਸੱਤਾ ਵਿੱਚ ਆਉਂਦੇ ਹੀ ਉਸ ਨੂੰ ਭੁੱਲ ਜਾਂਦੀ ਹੈ, ਕੂੜੈਦਾਨ ਵਿੱਚ ਪਾ ਦਿੰਦੀ ਹੈ। ਕਾਂਗਰਸ ਦੇ ਨੇਤਾ ਕਹਿੰਦੇ ਕੁੱਝ ਹਨ ਅਤੇ ਕਰਦੇ ਕੁੱਝ ਹੋਰ ਹਨ। ਇੱਹੀ ਹਾਲਾਤ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵੀ ਹਨ। ਉੱਥੇ ਵੀ ਚੋਣ ਵਿੱਚ ਆਮ ਆਦਮੀ ਪਾਰਟੀ ਨੇ ਮਹਿਲਾਵਾਂ ਨੂੰ ਆਰਥਕ ਸਹਾਇਤਾ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਸੀ, ਪਰ ਅੱਜ ਤੱਕ ਉਸ ਨੂੰ ਲਾਗੂ ਨਹੀਂ ਕੀਤਾ ਗਿਆ। ਇਸ ਦੇ ਵਿਪਰੀਤ ਹਰਿਆਣਾ ਵਿੱਚ, ਜਿੱਥੇ ਚੋਣ ਬਹੁਤ ਦੂਰ ਹਨ, ਸਰਕਾਰ ਸੰਕਲਪ ਪੱਤਰ ਦੇ ਵਾਅਦਿਆਂ ਨੂੰ ਲਗਾਤਾਰ ਪੂਰਾ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਗਾਰੰਟੀ ਹੈ- ਜੋ ਕਿਹਾ, ਉਹ ਕੀਤਾ। ਜਦੋਂ ਕਿ ਕਾਂਗਰਸ ਦੀ ਗਾਰੰਟੀ ਚਾਈਨੀਜ਼ ਸਮਾਨ ਦੀ ਤਰ੍ਹਾ ਹੈ – ਜਿਸ ਦੀ ਕੋਈ ਗਾਰੰਟੀ ਨਹੀਂ ਹੁੰਦੀ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਸਰਕਾਰ ਜਿੱਥੇ-ਜਿੱਥੇ ਹੈ, ਚਾਹੇ ਮਹਾਰਾਸ਼ਟ, ਮੱਧਪ੍ਰਦੇਸ਼, ਰਾਜਸਤਾਨ ਹੋਵੇ ਜਾਂ ਹਰਿਆਣਾ ਹੋਵੇ, ਉੱਥੇ ਜਨਤਾ ਨਾਲ ਕੀਤਾ ਗਿਆ ਹਰ ਵਾਅਦਾ ਪੂਰਾ ਕੀਤਾ ਗਿਆ ਹੈ।
ਕਰਨਾਟਕ, ਤੇਲੰਗਾਨਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭੈਣਾਂ ਨਾਲ ਕੀਤੇ ਗਏ ਵਾਅਦੇ ਅੱਜ ਤੱਕ ਅਧੂਰੇ
ਇੱਕ ਸੁਆਲ ਦੇ ਜਵਾਬ ਵਿੱਚ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੁੱਝ ਪਾਰਟੀ ਚੋਣਾਂ ਵਿੱਚ ਵੋਟ ਤਾਂ ਲੈ ਲੈਂਦੇ ਹਨ, ਪਰ ਬਾਅਦ ਵਿੱਚ ਜਨਤਾ ਨੂੰ ਉਸ ਦੇ ਹਾਲਾਤ ‘ਤੇ ਛੱਡ ਦਿੰਦੇ ਹਨ। ਉਨ੍ਹਾਂ ਨੇ ਯਾਦ ਦਿਵਾਇਆ ਕਿ ਕਾਂਗਰਸ ਨੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਦੇ ਸੈਸ਼ਨ ਵਿੱਚ ਲਾਡੋ ਲੱਛਮੀ ਯੋਜਨਾ ਦਾ ਮੁੱਦਾ ਖੂਬ ਚੁੱਕਿਆ ਸੀ, ਸੁਆਲ ਵੀ ਲਗਾਏ, ਪਰ ਹੁਣ ਉਨ੍ਹਾਂ ਤੋਂ ਪੁੱਣਿਆ ਗਿਆ ਕਿ ਕਰਨਾਟਕ, ਤੇਲੰਗਾਨਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਸਰਕਾਰਾਂ ਵੱਲੋਂ ਭੈਣਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਹੁਣ ਤੱਕ ਕਿਉਂ ਪੂਰਾ ਨਹੀਂ ਕੀਤਾ ਗਿਆ, ਤਾਂ ਉਨ੍ਹਾਂ ਦੇ ਕੋਲ ਕੋਈ ਜਵਾਬ ਨਹੀਂ ਸੀ।
ਇੱਕ ਹੋਰ ਸੁਆਲ ਦੇ ਜਵਾਬ ਵਿੱਚ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਕੋਲ ਕੋਈ ਮੁੱਦਾ ਨਹੀਂ ਹੈ ਜਿਸ ਤਰ੍ਹਾ ਕਾਂਗਰਸ ਵਿਧਾਇਕਾਂ ਨੇ ਬੇਟੀ ਬਚਾਓ ਦੇ ਪੋਸਟਰ ਸਦਨ ਵਿੱਚ ਲਹਿਰਾਏ ਉਸ ਤੋਂ ਉਹ ਖੁਦ ਨਿਜੀ ਤੌਰ ‘ਤੇ ਆਹਤ ਹੋਏ ਹਨ। ਸਦਨ ਵਿੱਚ ਬੇਟੀ ਬਚਾਓ ਦੇ ਪੋਸਟਰ ਲਹਿਰਾ ਕੇ ਕਾਂਗਰਸ ਨੇ ਸਿਰਫ ਸਿਆਸੀ ਨੌਟੰਕੀ ਕੀਤੀ ਹੈ। ਜਿਨ੍ਹਾਂ ਦੇ ਸ਼ਾਸਨਕਾਲ ਵਿੱਚ ਬੇਟੀਆਂ ਦੀ ਭਰੂਣ ਹੱਤਿਆ ਹੁੰਦੀ ਸੀ, ਉਹ ਅੱਜ ਨਾਰੀ ਸਨਮਾਨ ਦੀ ਗੱਲ ਕਰ ਰਹੇ ਹਨ, ਇਹ ਮੰਦਭਾਗੀ ਹੈ।
ਪੰਜਾਬ ਵਿੱਚ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਹਰਿਆਣਾ ਕਰੇਗੀ ਸਹਿਯੋਗ, ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜਿਆ ਸਹਾਇਤਾ ਪ੍ਰਸਤਾਵ
ਪੰਜਾਬ ਵਿੱਚ ਆਏ ਹੜ੍ਹ ਦੇ ਹਾਲਾਤ ‘ਤੇ ਚਿੰਤਾ ਜਾਹਰ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਸ ਆਪਦਾ ਨਾਲ ਹੋਏ ਭਾਰੀ ਨੁਕਸਾਨ ਨੂੰ ਲੈ ਕੇ ਉਹ ਬਹੁਤ ਦੁਖੀ ਹਨ। ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਹਰਿਆਣਾ ਸਰਕਾਰ ਵੱਲੋਂ ਰਾਹਤ ਸਮੱਗਰੀ, ਬਚਾਅ ਪਾਰਟੀ ਅਤੇ ਮੈਡੀਕਲ ਸਹਾਇਤਾ ਭੇਜਣ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਮਨੁੱਖਤਾ ਦੇ ਨਾਤੇ ਪੰਜਾਬ ਵਿੱਚ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ। ਉੱਥੇ ਹੀ ਸ੍ਰੀ ਭਗਵੰਤ ਮਾਨ ਜਿੱਥੇ ਵੀ ਕਹਿਣਗੇ ਜਰੂਰੀ ਸਹਾਇਤਾ ਉਸੀ ਥਾਂ ਤੁਰੰਤ ਉਪਲਬਧ ਕਰਵਾ ਦਿੱਤੀ ਜਾਵੇਗੀ ਤਾਂ ਜੋ ਸੰਕਟ ਦੀ ਸਮੇਂ ਵਿੱਚ ਜਲਦੀ ਤੋਂ ਜਲਦੀ ਪੀੜਤ ਲੋਕਾਂ ਨੂੰ ਸਹਾਇਤਾ ਪਹੁੰਚਾਈ ਜਾ ਸਕੇ।
ਇਸ ਮੌਕੇ ‘ਤੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ, ਲੋਕ ਨਿਰਮਾਣ ਵਿਭਾਗ ਮੰਤਰੀ ਸ੍ਰੀ ਰਣਬੀਰ ਗੰਗਵਾ, ਸੇਵਾ ਮੰਤਰੀ ਸ੍ਰੀ ਕ੍ਰਿਸ਼ਣ ਕੁਮਾਰ ਬੇਦੀ, ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਸ੍ਰੀ ਰਾਜੇਸ਼ ਖੁੱਲਰ, ਸੇਵਾ ਵਿਭਾਗ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਜੀ. ਅਨੁਪਮਾ ਅਤੇ ਸੂਚਨਾ, ਲੋਕਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ.ਐਮ. ਪਾਂਡੂਰੰਗ ਵੀ ਮੌਜੂਦ ਸਨ।
ਕੇਂਦਰ ਅਤੇ ਸੂਬਾ ਸਰਕਾਰ ਗੁਰੂਆਂ ਵੱਲੋਂ ਵਿਖਾਏ ਗਏ ਰਸਤੇ ‘ਤੇ ਚਲ ਰਹੀ ਹੈ-ਸ੍ਰੀ ਨਾਇਬ ਸਿੰਘ ਸੈਣੀ
ਮੁੱਖ ਮੰਤਰੀ ਨੇ ਸ੍ਰੀ ਨਾਡਾ ਸਾਹਿਬ ਗੁਰੂਦੁਆਰੇ ਵਿੱਚ ਮੱਥਾ ਟੇਕਿਆ
ਚੰਡੀਗੜ੍ਹ ( ਜਸਟਿਸ ਨਿਊਜ਼ )
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੇਂਦਰ ਅਤੇ ਸੂਬੇ ਦੀ ਡਬਲ ਇੰਜਨ ਦੀ ਸਰਕਾਰ ਗੁਰੂਆਂ ਵੱਲੋਂ ਦਿੱਤੀ ਗਈ ਸਿੱਖਿਆ ਨੂੰ ਗ੍ਰਹਿਣ ਕਰਕੇ ਉਨ੍ਹਾਂ ਦੇ ਵਿਖਾਏ ਰਸਤੇ ‘ਤੇ ਚਲ ਰਹੀ ਹੈ।
ਮੁੱਖ ਮੰਤਰੀ ਅੱਜ ਪੰਚਕੂਲਾ ਸਥਿਤ ਗੁਰੂਦਵਾਰਾ ਸ੍ਰੀ ਨਾਡਾ ਸਾਹਿਬ ਵਿੱਚ ਮੱਥਾ ਟੇਕਣ ਤੋਂ ਬਾਅਦ ਮੀਡੀਆ ਦੇ ਸੁਆਲਾਂ ਦਾ ਜਵਾਬ ਦੇ ਰਹੇ ਸਨ।
ਇੱਕ ਸੁਆਲ ਦੇ ਜਵਾਬ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਲ 1984 ਵਿੱਚ ਹੋਏ ਦੰਗਿਆਂ ਦੌਰਾਨ ਹਰਿਆਣਾ ਵਿੱਚ ਜਿਨ੍ਹਾਂ ਸਿੱਖ ਪਰਿਵਾਰਾਂ ਨੇ ਆਪਣੇ ਮੁਖਿਆ ਨੂੰ ਖੋਇਆ ਹੈ, ਉਨਾਂ ਦੇ ਪੀੜਤ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ। ਨੌਕਰੀ ਦੇ ਇੱਛਾ ਰੱਖਣ ਵਾਲੇ ਪਰਿਵਾਰ ਆਪਣੇ ਜ਼ਿਲ੍ਹੇ ਦੇ ਡਿਪਟੀ ਕਮੀਸ਼ਨਰ ਰਾਹੀਂ ਅਰਜੀ ਕਰ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੰਗਿਆਂ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਪਰਿਵਾਰਾਂ ‘ਤੇ ਹਮਲੇ ਹੋਏ ਜਿਸ ਵਿੱਚ ਜਾਨ ਮਾਲ ਦਾ ਨੁਕਸਾਨ ਹੋਇਆ। ਪਿਛਲੀ ਸਰਕਾਰ ਨੇ ਇਨ੍ਹਾਂ ਦੰਗਿਆਂ ਦੀ ਫਾਇਲਾਂ ਨੂੰ ਦਬਾ ਦਿੱਤਾ ਸੀ ਪਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਉਨ੍ਹਾਂ ਫਾਇਲਾਂ ਨੂੰ ਕੱਡਵਾ ਕੇ ਦੋਸ਼ਿਆਂ ਨੂੰ ਸਲਾਖਾਂ ਦੇ ਪਿੱਛੇ ਭੇਜਣ ਦਾ ਕੰਮ ਕੀਤਾ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਹਾਲ ਹੀ ਵਿੱਚ ਖ਼ਤਮ ਹੋਈ ਵਿਧਾਨਸਭਾ ਸੈਸ਼ਨ ਨਾਲ ਜੁੜੇ ਸੁਆਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਵਿਪੱਖ ਵਿੱਚ ਜੋ ਵੀ ਮੁੱਦੇ ਚੁੱਕੇ ਉਨ੍ਹਾਂ ਦਾ ਸਹੀ ਜਵਾਬ ਦਿੱਤਾ ਗਿਆ। ਵਿਪੱਖ ਵੱਲੋਂ ਲਗਾਏ ਗਏ ਵੋਟ ਚੋਰੀ ਦੇ ਆਰੋਪ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੱਚ ਤਾਂ ਇਹ ਹੈ ਕਿ ਵਿਪੱਖ ਦੇ ਕੋਲ੍ਹ ਕੋਈ ਮੁੱਦਾ ਨਹੀਂ ਹੈ। ਕਾਂਗੇ੍ਰਸ ਪਾਰਟੀ ਹਰਿਆਣਾ ਵਿੱਚ 10 ਸਾਲਾਂ ਤੱਕ ਸੱਤਾ ਵਿੱਚ ਰਹੀ, ਉਨ੍ਹਾਂ ਦੇ ਕਾਰਜਕਾਲ ਵਿੱਚ ਭ੍ਰਿਸ਼ਟਾਚਾਰ, ਘੋਟਾਲੇ ਅਤੇ ਅਵਿਵਸਥਾ ਦਾ ਆਲਮ ਰਿਹਾ ਜਿਸ ਦਾ ਨਤੀਜਾ ਸੂਬੇ ਦੀ ਪੂਰੀ ਜਨਤਾ ਨੂੰ ਭੁਗਤਣਾ ਪਿਆ।
ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਦੀ ਸਲਾਂਘਾ ਕਰਦੇ ਹੋਏ ਕਿਹਾ ਕਿ ਇੱਕ ਭਾਰਤ, ਸ਼ਾਨਦਾਰ ਭਾਰਤ ਅਭਿਆਨ ਤਹਿਤ ਉਤਰ ਤੋਂ ਦੱਖਣ ਅਤੇ ਪੂਰਬ ਤੋਂ ਪਛਮ ਤੱਕ ਦੇਸ਼ ਦੇ ਕੋਣੇ-ਕੋਣੇ ਵਿੱਚ ਬਰਾਬਰ ਵਿਕਾਸ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਸਿੱਖ ਗੁਰੂਆਂ ਦੇ ਪ੍ਰਕਾਸ਼ ਪਰਬ ਨੂੰ ਧੂਮਧਾਮ ਅਤੇ ਸ਼ਾਨਦਾਰ ਢੰਗ ਨਾਲ ਮਨਾ ਰਹੀ ਹੈ। ਸਾਲ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪਰਬ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਇਤਿਹਾਸਕ ਕਰਤਾਰਪੁਰ ਕਾਰਿਡੋਰ ਦੇਸ਼ ਨੂੰ ਸਮਰਪਿਤ ਕੀਤਾ ਸੀ। ਹੁਣ ਸਿੱਖ ਸੰਗਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਕਿਸਤਾਨ ਦੇ ਪਿੰਡ ਕਰਤਾਰਪੁਰ ਸਥਿਤ ਗੁਰੂਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਲੱਗੇ ਹਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਹ ਵੀ ਦੱਸਿਆ ਕਿ ਵਿਧਾਨਸਭਾ ਦੇ ਮੌਨਸੂਨ ਸੈਸ਼ਨ ਦੌਰਾਨ ਹੀ ਗੁਰੂ ਤੇਗ ਬਹਾਦੁਰ ਜੀ ਦਾ 350ਵਾਂ ਸ਼ਹੀਦੀ ਦਿਵਸ ਸ਼ਾਨਦਾਰ ਢੰਗ ਨਾਲ ਮਨਾਉਣ ਲਈ ਸਭ ਦੀ ਸਹਿਮਤੀ ਨਾਲ ਇਹ ਪ੍ਰਸਤਾਵ ਪਾਸ ਕੀਤਾ ਗਿਆ ਹੈ ਜਿਸ ਦੇ ਤਹਿਤ ਆਉਣ ਵਾਲੇ ਦਿਨਾਂ ਵਿੱਚ ਵੱਖ ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।
ਸੀਈਟੀ ਪ੍ਰੀਖਿਆ ਵਿੱਚ ਬਿਹਤਰੀਨ ਡਿਊਟੀ ਨਿਭਾਉਣ ‘ਤੇ ਪੰਜ ਕਰਮਚਾਰੀ ਸਨਮਾਨਿਤ
ਐਚਐਸਐਸਸੀ ਚੇਅਰਮੈਨ ਨੇ ਕੀਤਾ ਸਨਮਾਨਿਤ
ਚੰਡੀਗਡ੍ਹ ( ਜਸਟਿਸ ਨਿਊਜ਼ )
ਹਰਿਆਣਾ ਕਰਮਚਾਰੀ ਚੋਣ ਕਮਿਸ਼ਨ (ਐਚਐਸਐਸਸੀ) ਦੇ ਚੇਅਰਮੈਨ ਸ੍ਰੀ ਹਿੰਮਤ ਸਿੰਘ ਨੇ ਬੁੱਧਵਾਰ ਨੂੰ ਪੰਚਕੂਲਾ ਵਿੱਚ ਕਾਮਨ ਏਲਿਜੀਬਿਲਿਟੀ ਟੇਸਟ (ਸੀਈਟੀ)-2025 ਦੇ ਸਰਕਲ ਸੰਚਾਲਨ ਵਿੱਚ ਅਸਾਧਾਰਣ ਯੋਗਦਾਨ ਦੇਣ ਵਾਲੇ ਪੰਜ ਕਰਮਚਾਰੀਆਂ ਨੂੰ ਵਿਸ਼ੇਸ਼ ਪ੍ਰਸ਼ਸਤੀ ਪੱਤਰ ਅਤੇ ਨਗਦ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ।
ਸਨਮਾਨਿਤ ਕਰਮਚਾਰੀਆਂ ਵਿੱਚ ਸੋਨੀਪਤ ਦੇ ਸਪੈਸ਼ਲ ਪੁਲਿਸ ਅਧਿਕਾਰੀ ਦੇਵੇਂਦਰ ਕੁਮਾਰ ਅਤੇ ਪਵਨ ਕੁਮਾਰ, ਈਅੇਸਆਈ ਅਹੁਦੇ ‘ਤੇ ਕੰਮ ਕਰ ਰਹੇ ਰਿਸ਼ੀਪਾਲ, ਪੰਚਕੂਲਾ ਵਿੱਚ ਕਲਰਕ ਅਹੁਦੇ ‘ਤੇ ਕੰਮ ਕਰ ਰਹੇ ਅਮਿਤ ਕੁਮਾਰੀ ਅਤੇ ਰੋਹਤਕ ਰੋਡਵੇਜ ਵਿੱਚ ਕਲਰਕ ਅਹੁਦੇ ‘ਤੇ ਕੰਮ ਕਰ ਰਹੇ ਸਤੀਸ਼ ਕੁਮਾਰ ਸ਼ਾਮਿਲ ਹਨ। ਇੰਨ੍ਹਾਂ ਸਾਰਿਆਂ ਨੂੰ ਪ੍ਰੀਖਿਆ ਦੌਰਾਨ ਦਿਖਾਈ ਗਈ ਜਿਮੇਵਾਰੀਆਂ, ਸਮਰਪਣ ਅਤੇ ਬੇਮਿਸਾਲ ਕਾਰਜਸ਼ੈਲੀ ਲਈ ਇਹ ਸਨਮਾਨ ਪ੍ਰਦਾਨ ਕੀਤਾ ਗਿਆ।
ਚੇਅਰਮੈਨ ਸ੍ਰੀ ਹਿੰਮਤ ਸਿੰਘ ਨੇ ਦਸਿਆ ਕਿ ਜਿਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ, ਉਨ੍ਹਾਂ ਨੇ ਆਪਣੇ ਨਿਰੀਖਣ ਦੌਰੇ ਦੌਰਾਨ ਨਿਜੀ ਰੂਪ ਨਾਲ ਕੰਮ ਕਰਦੇ ਹੋਏ ਦੇਖਿਆ ਸੀ। ਉਸ ਵਿੱਚ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਨੂੰ ਪਹਿਚਾਣ ਕਰ ਇੰਨ੍ਹਾਂ ਨੂੰ ਵਿਸ਼ੇਸ਼ ਚੂਪ ਨਾਲ ਚੋਣ ਕੀਤਾ ਗਿਆ।
ਉਨ੍ਹਾਂ ਨੇ ਇਹ ਵੀ ਦਸਿਆ ਕਿ ਕਮਿਸ਼ਨ ਨੇ ਸੀਈਟੀ ਪ੍ਰੀਖਿਆ ਦੌਰਾਨ ਬਿਹਤਰੀਨ ਪ੍ਰਬੰਧਨ ਕਰਨ ਵਾਲੇ ਹਰੇਕ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਸੁਪਰਡੈਂਟ ਨੂੰ ਵੀ ਪ੍ਰਸੰਸਾਂ ਪੱਤਰ ਜਾਰੀ ਕੀਤੇ ਹਨ। ਨਾਲ ਹੀ, ਕਮਿਸ਼ਨ ਨੇ ਜਿਲ੍ਹਾ ਡਿਪਟੀ ਕਮਿਸ਼ਨਰਾਂ ਅਤੇ ਪੁਲਿਸ ਸੁਪਰਡੈਂਟਾਂ ਨੂੰ ਸੁਝਾਅ ਦਿੱਤਾ ਹੈ ਕਿ ਉਹ ਵੀ ਆਪਣੇ ਸੁਬੋਰਡੀਨੇਟ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ, ਜਿਨ੍ਹਾਂ ਨੇ ਪ੍ਰੀਖਿਆ ਵਿੱਚ ਵਧੀਆ ਕੰਮ ਕੀਤਾ ਹੈ, ਪ੍ਰਸੰਸਾਂ ਪੱਤਰ ਦੇ ਕੇ ਪ੍ਰੋਤਸਾਹਿਤ ਕਰਨ।
ਸ੍ਰੀ ਹਿੰਮਤ ਸਿੰਘ ਨੇ ਅੱਗੇ ਕਿਹਾ ਕਿ ਜਲਦੀ ਹੀ ਕਮਿਸ਼ਨ ਐਚਐਸਐਸਸੀ ਸਟਾਫ ਦੇ ਕਰਮਚਾਰੀਆਂ ਨੂੰ ਵੀ ਪ੍ਰਸ਼ਸਤੀ ਪੱਤਰ ਪ੍ਰਦਾਨ ਕਰੇਗਾ, ਜਿਨ੍ਹਾਂ ਨੇ ਸੀਈਟੀ ਪ੍ਰੀਖਿਆ ਦੀ ਪ੍ਰਕਿਆ ਨੂੰ ਸਫਲ ਬਨਾਉਣ ਵਿੱਚ ਅਹਿਮ ਭੂਕਿਮਾ ਨਿਭਾਈ ਹੈ।
ਚੇਅਰਮੈਨ ਸ੍ਰੀ ਹਿੰਮਤ ਸਿੰਘ ਨੇ ਕਿਹਾ, ਸੀਈਟੀ ਵਰਗੀ ਵੱਡੀ ਪ੍ਰੀਖਿਆ ਦਾ ਸਫਲ ਆਯੋਜਨ ਟੀਮ ਭਾਵਨਾ, ਮਿਹਨਤ ਅਤੇ ਇਮਾਨਦਾਰੀ ਨਾਲ ਹੀ ਸੰਭਵ ਹੋ ਪਾਉਂਦਾ ਹੈ। ਪ੍ਰੀਖਿਆ ਪ੍ਰਕ੍ਰਿਆ ਦੇ ਹਰੇਕ ਪੜਾਅ ਵਿੱਚ ਇੰਨ੍ਹਾਂ ਕਰਮਚਾਰੀਆਂ ਨੇ ਆਪਣੇ ਭੂਮਿਕਾ ਬਹੁਤ ਜਿਮੇਵਾਰੀ ਅਤੇ ਕੁਸ਼ਲਤਾ ਨਾਲ ਨਿਭਾਈ, ਜੋ ਸਾਰਿਆਂ ਲਈ ਪੇ੍ਰਰਣਾਦਾਇਕ ਹੈ।
ਇਸ ਮੌਕੇ ‘ਤੇ ਕਮਿਸ਼ਨ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।ਵਰਨਣਯੋਗ ਹੈ ਕਿ 26 ਅਤੇ 27 ਜੁਲਾਈ ਨੂੰ ਸੀਈਟੀ ਪ੍ਰੀਖਿਆ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ ਸੀ। ਇੰਨ੍ਹਾਂ ਦੋਨੌਂਦਿਨਾਂ ਲਈ ਕੁੱਲ 13 ਲੱਖ 48 ਹਜਾਰ ਤੋਂ ਵੱਧ ਉਮੀਦਵਾਰ ਦੇ ਏਡਮਿਟ ਕਾਰਡ ਜਾਰੀ ਕੀਤੇ ਗਏ ਸਨ।
Leave a Reply